ਮਜੀਠਾਵੱਖ ਵੱਖ ਸਕੂਲਾਂ ਵਿੱਚ ਕੀਤੇ 93 ਲੱਖ ਰੁਪਏ ਦੇ ਕੰਮ ਬੱਚਿਆਂ ਨੂੰ ਸਮਰਪਿਤ ਕੀਤੇਮਜੀਠਾ

कल्याण केसरी न्यूज़ अमृतसर 10 अप्रैल 2025:ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰ ਪਾਲ ਸਿੰਘ ਮਜੀਠਾ ਨੇ ਅੱਜ ਆਪਣੇ ਹਲਕੇ ਵਿੱਚ ਸਥਿਤ ਤਿੰਨ ਸਕੂਲਾਂ ਵਿੱਚ 93 ਲੱਖ ਰੁਪਏ ਤੋਂ ਵੱਧ ਦੀ ਰਕਮ ਨਾਲ ਹੋਏ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ। ਉਹਨਾਂ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੱਥੂ ਨੰਗਲ ਵਿਖੇ ਦੋ ਕਮਰੇ, ਇੱਕ ਲਾਇਬਰੇਰੀ, ਇੱਕ ਬਾਇਲੋਜੀ ਲੈਬ ਅਤੇ ਇੱਕ ਫਿਜਿਕਸ ਲੈਬ ਬੱਚਿਆਂ ਨੂੰ ਸਮਰਪਿਤ ਕੀਤੀ ਜਦਕਿ ਸਰਕਾਰੀ ਹਾਈ ਸਕੂਲ ਚਵਿੰਡਾ ਦੇਵੀ ਵਿਖੇ ਕਲਾਸ ਰੂਮ ਅਤੇ ਸਾਇੰਸ ਲੈਬ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਮਲੀਆਂ ਵਿਖੇ ਸਕੂਲ ਦੀ ਬਾਉਂਡਰੀ ਵਾਲ, ਤਿੰਨ ਨਵੇਂ ਕਮਰਿਆਂ ਦੀ ਸ਼ੁਰੂਆਤ

, ਸਾਇੰਸ ਲੈਬ ਅਤੇ ਕਮਰਿਆਂ ਦੀ ਰਿਪੇਅਰ ਦਾ ਕੰਮ ਬੱਚਿਆਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਸਕੂਲਾਂ ਨੂੰ ਦਿਲ ਖੋਲ ਕੇ ਗਰਾਂਟਾਂ ਦਿੱਤੀਆਂ ਹਨ। ਉਹਨਾਂ ਸਕੂਲ ਕਮੇਟੀਆਂ ਦੀ ਵੀ ਸਰਾਹਨਾ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਬੜੀ ਮਿਹਨਤ ਨਾਲ ਲੋਕਾਂ ਦਾ ਇਹ ਪੈਸਾ ਖਰਚ ਕੀਤਾ ਗਿਆ ਹੈ ਅਤੇ ਤੁਸੀਂ ਬਹੁਤ ਵਧੀਆ ਕੰਮ ਸਕੂਲਾਂ ਵਿੱਚ ਕਰਵਾਏ ਹਨ। ਉਹਨਾਂ ਕਿਹਾ ਕਿ ਅਜਿਹੇ ਸਕੂਲ ਕਿਸੇ ਵੇਲੇ ਨਿਜੀ ਮਲਕੀਅਤ ਵਾਲੇ ਸਕੂਲ ਹੋਇਆ ਕਰਦੇ ਸਨ ਹੁਣ ਸਰਕਾਰੀ ਸਕੂਲਾਂ ਇਸ ਤਰ੍ਹਾਂ ਦੇ ਹੋ ਗਏ ਹਨ। ਉਹਨਾਂ ਕਿਹਾ ਕਿ ਅਜਿਹੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਣ ਲਈ ਵਧੀਆ ਮਾਹੌਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਬੱਚੇ ਇਹਨਾਂ ਸਕੂਲਾਂ ਦਾ ਅਤੇ ਇਥੇ ਕੰਮ ਕਰਦੇ ਅਧਿਆਪਕਾਂ ਦੀਆਂ ਸੇਵਾਵਾਂ ਦਾ ਲਾਭ ਲੈਂਦੇ ਹੋਏ ਆਪ ਉੱਚੀ ਪੜ੍ਹਾਈ ਕਰਨਗੇ ਜਿਸ ਨਾਲ ਉਹਨਾਂ ਦੀ ਅਤੇ ਦੇਸ਼ ਦੀ ਤਰੱਕੀ ਯਕੀਨੀ ਬਣੇਗੀ।

Check Also

धालीवाल ने गांव के तालाबों की सफाई के लिए सुपर सकर टैंकर लॉन्च कियाइस वर्ष गांवों की सफाई पर विशेष ध्यान दिया जाएगा

कल्याण केसरी न्यूज़ अमृतसर 18 अप्रैल 2025:कैबिनेट मंत्री कुलदीप सिंह धालीवाल ने अपने हलके के गांवों …